
ਮਿਤੀ 23.09.2026 ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਐਨ. ਆਰ. ਆਈ. ਵਿਭਾਗ ਦੇ ਮਾਨਯੋਗ ਮੰਤਰੀ ਸ਼੍ਰੀ ਰਵਜੋਤ ਸਿੰਘ ਦੀ ਪ੍ਰਧਾਨਗੀ ਹੇਠ ਐਨ. ਆਰ. ਆਈ. ਮਿਲਣੀ ਦਾ ਆਯੋਜਨ ਕੀਤਾ ਗਿਆ, ਇਹ ਸਿਲਸਲੇਬਾਰ ਮਿਲਣੀਆਂ ਦਾ ਚੌਥਾ ਚਰਨ ਸੀ ,ਇਸ ਤੋਂ ਪਹਿਲਾ ਵੀ ਮਾਨਯੋਗ ਮੰਤਰੀ ਸਾਹਿਬ ਵੱਖ-ਵੱਖ ਜਿਲਿਆਂ ਵਿਚ ਐਨ. ਆਰ. ਆਈ. ਮਿਲਣੀਆਂ ਦਾ ਆਯੋਜਨ ਕਰ ਚੁੱਕੇ ਹਨ। ਇਸ ਮੌਕੇ ਮਾਨਯੋਗ ਮੰਤਰੀ ਡਾ. ਸ਼੍ਰੀ ਰਵਜੋਤ ਸਿੰਘ ਨੇ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਸੰਬਧਤ ਅਧਿਕਾਰੀਆ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਸਮੇ ਐਨ. ਆਰ. ਆਈ. ਸਭਾ ਪੰਜਾਬ ਵਲੋਂ ਇਕ ਕਾਉਂਟਰ ਲਗਾਇਆ ਗਿਆ। ਜਿਸ ਵਿਚ ਮਿਲਣੀ ਵਿਚ ਪੁਜੇ ਐਨ. ਆਰ. ਆਈਜ਼. ਨੂੰ ਸਭਾ ਦੀ ਮੈਂਬਰਸ਼ਿਪ ਅਤੇ ਸਭਾ ਦੇ ਕੰਮਾਂ ਬਾਰੇ ਜਾਣਕਾਰੀ ਦਿਤੀ ਗਈ।
