

ਪੰਜਾਬ ਸਰਕਾਰ
ਪਰਵਾਸੀ ਭਾਰਤੀ ਮਾਮਲੇ ਵਿਭਾਗ
————————————
ਆਨਲਾਈਨ ਐਨ ਆਰ ਆਈ ਮਿਲਣੀ ਸੰਬਧੀ ਜਨਤਕ ਸੂਚਨਾ
————————————
ਸਮੂਹ ਐਨ ਆਰ ਆਈ ਭਾਈਚਾਰੇ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਯੋਗ ਪਰਵਾਸੀ ਮਾਮਲੇ ਮੰਤਰੀ ਪੰਜਾਬ ਸਰਕਾਰ ਵਲੋਂ ਕਲ੍ਹ ਦਿਨ (ਬੁੱਧਵਾਰ) ਮਿਤੀ 8 ਜੁਲਾਈ 2026 ਨੂੰ ਐਨ ਆਰ ਆਈ ਮਿਲਣੀ ਨਾਲ ਵਿਦੇਸ਼ ਵਿੱਚ ਵਸਦੇ ਲੱਖਾਂ ਪੰਜਾਬੀਆਂ ਦੀਆ ਸਮੱਸਿਆਵਾਂ ਅਤੇ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ।
ਇਸ ਮਿਲਣੀ ਦੌਰਾਨ ਪਰਵਾਸੀ ਪੰਜਾਬੀਆਂ ਦੀਆਂ ਸਮਸਿਆਵਾਂ /ਮੁਸ਼ਕਲਾਂ ਦੀ ਸੁਣਵਾਈ ਕੀਤੀ ਜਾਵੇਗੀ। ਇੱਛੁਕ ਐਨ ਆਰ ਆਈਜ਼ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਐਨ ਆਰ ਆਈ ਮਿਲਣੀ ਵਿਚ ਭਾਗ ਲੈਣ ਲਈ ਹੇਠ ਲਿਖੇ ਰਜਿਸਟਰੇਸ਼ਨ ਫਾਰਮ ਭਰ ਕੇ ਆਪਣੀ ਰਜਿਸਟਰੇਸ਼ਨ ਯਕੀਨੀ ਬਣਾਉਣ।
ਰਜਿਸਟ੍ਰੇਸ਼ਨ ਲਿੰਕ ;- JfHHCHS fyd;- https://forms.gle/PZjpvkuEA2iPRU6D9
ਮਿਲਣੀ ਵਿਚ ਸ਼ਾਮਲ ਹੋਣ ਲਈ ਵੇਰਵਾ ਹੇਠ ਲਿਖੇ ਅਨੁਸਾਰ ਹੈ —
URL: https:/ /new.bharatvc.nic. in/join/6978389091
Conference ID: 6978389091
Password: 968369
ਪੰਜਾਬ ਚ ਕੁਝ ਸਾਲਾਂ ‘ਚ ਬਦਲਿਆ ਟਰੈਂਡ! ਐਨਆਰਆਈ ਲਾੜੇ ਲਾੜੀਆਂ ਵੱਲੋਂ ਧੋਖੇ ਦੇਣ ਦੇ ਮਾਮਲਿਆਂ ‘ਚ ਲਗਾਤਾਰ ਵਾਧਾ
Trend has changed in Punjab! The continuous increase in cases of cheating by NRI brides and grooms is a matter of concern.
NRI ਮਾਮਲਿਆਂ ਦੇ ਨਾਲ ਜੁੜੀਆਂ 25870 ਸ਼ਿਕਾਇਤਾਂ ਦਾ ਕੀਤਾ ਗਿਆ ਨਿਪਟਾਰਾ, ਸਲਾਨਾ 5-6 ਹਜਾਰ ਆ ਰਹੀਆਂ ਸ਼ਿਕਾਇਤਾਂ-ਐਨ ਆਰ ਆਈ ਮੰਤਰੀ
ਜਲੰਧਰ / ਬਿਓਰੋ ਰਿਪੋਰਟ
ਪੰਜਾਬ ਦੀ ਨੌਜਵਾਨ ਪੀੜੀ ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ ਅਤੇ ਯੂਰਪੀਅਨ ਮੁਲਕ ਪੰਜਾਬੀਆਂ ਦੀ ਪਹਿਲੀ ਪਸੰਦ ਹਨ। ਅਰਬ ਦੇਸ਼ਾਂ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਕੰਮ ਕਰ ਰਹੇ ਨੇ ਪਰ ਸਿਰਫ ਪੰਜਾਬੀ ਨਹੀਂ, ਦੇਸ਼ ਦੇ ਹੋਰਨਾਂ ਹਿੱਸਿਆਂ ‘ਚੋਂ ਵੀ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਵਿੱਚ ਪੜ੍ਹਾਈ ਅਤੇ ਨੌਕਰੀਆਂ ਲਈ ਜਾ ਰਹੇ ਹਨ। ਵਿਦੇਸ਼ ਜਾਣ ਦੀ ਲਾਲਸਾ ਕਈ ਵਾਰ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਲੱਗੇ ਵੀ ਸਮਾਂ ਨਹੀ ਲੱਗਦਾ। ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਕਾਨਟਰੈਕਟ ਮੈਰਿਜ ਦਾ ਚਲਨ ਕਾਫੀ ਵੱਧ ਗਿਆ ਹੈ। ਜਿਸ ਵਿੱਚ ਕੁੜੀਆਂ ਸਹੁਰਾ ਪਰਿਵਾਰ ਪੈਸੇ ਖਰਚ ਕਰਕੇ ਵਿਦੇਸ਼ ਭੇਜਦਾ ਹੈ ਅਤੇ ਫਿਰ ਕੁੜੀ ਉਸ ਦੇ ਕਾਨਟਰੈਕਟ ਪਤੀ ਨੂੰ ਵਿਦੇਸ਼ ਬੁਲਾਉਂਦੀ ਹੈ।
ਭਾਰਤ ਸਰਕਾਰ ਦੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਵੱਲੋਂ ਜਨਵਰੀ 2026 ਤੱਕ ਦੇ ਜਾਰੀ ਕੀਤੇ ਗਏ ਅੰਕੜਿਆਂ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਹੜੇ ਮੁਲਕ ਦੇ ਵਿੱਚ ਕਿੰਨੇ ਭਾਰਤੀ ਰਹਿ ਰਹੇ ਨੇ ਜਿਨ੍ਹਾਂ ਵਿੱਚ ਦੁਨੀਆਂ ਭਰ ਦੇ ਲਗਭਗ 207 ਮੁਲਕਾਂ ਦੇ ਵਿੱਚ 37280845 ਭਾਰਤੀ ਰਹਿ ਰਹੇ ਨੇ।..
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੁਝ ਸਾਲ ਪਹਿਲਾਂ ਕੀਤੀ ਗਈ ਖੋਜ ਦੇ ਵਿੱਚ ਇਹ ਪਾਇਆ ਗਿਆ ਕਿ 56 ਫੀਸਦੀ ਭਾਰਤੀ ਵਿਦੇਸ਼ ਵਿੱਚ ਆਪਣੀਆਂ ਪੈਸੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਾਂਦੇ ਹਨ। ਵਿਦੇਸ਼ ਜਾਣ ਵਾਲਿਆਂ ਵਿੱਚੋਂ 19.38 ਫੀਸਦੀ ਪੰਜਾਬੀ ਹੀ ਵਿਦੇਸ਼ ਵਿੱਚ ਜਾ ਕੇ ਉੱਥੇ ਖੇਤੀਬਾੜੀ ਯੋਗ ਜ਼ਮੀਨ, ਘਰ, ਗੋਲਡ, ਕਾਰਾਂ ਅਤੇ ਟਰੈਕਟਰ ਆਦਿ ਦੀ ਖਰੀਦ ਕਰਦੇ ਨੇ। ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ ਜਾਂਦੇ ਨੇ।
ਕੌਮੀ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਵਿਜਿਆ ਕਿਸ਼ੋਰ ਰਾਹਤਕਰ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ, ‘ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਵਿਦੇਸ਼ੀ ਵਿਆਹ ਦੇ ਵਿਵਾਦ ਕਾਫੀ ਵੱਧ ਗਏ ਨੇ, ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਦੇ ਦੌਰਾਨ 32 ਹਜ਼ਾਰ ਵਿਆਹੁਤਾ ਪਤਨੀਆਂ ਨੂੰ ਉਹਨਾਂ ਦੇ ਐਨਆਰਆਈ ਪਤੀਆਂ ਵੱਲੋਂ ਛੱਡ ਦਿੱਤਾ ਗਿਆ। ਅਜਿਹੇ ਮਾਮਲਿਆਂ ਵਿੱਚ ਜਲਦ ਤੋਂ ਜਲਦ ਜਾਂਚ ਕੀਤੀ ਜਾਵੇ ਅਤੇ ਪੀੜਤ ਮਹਿਲਾਵਾਂ ਨੂੰ ਇਨਸਾਫ਼ ਦਵਾਇਆ ਜਾਵੇ।’
ਚੰਡੀਗੜ੍ਹ ਵਿੱਚ ਬੀਤੇ ਦਿਨੀਂ ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਰਵਜੋਤ ਸਿੰਘ ਵੱਲੋਂ ਇੱਕ ਪ੍ਰੈਸ ਡਾਕਟਰ ਕਾਨਫਰੰਸ ਕਰਕੇ ਕਿਹਾ ਗਿਆ ਕਿ “ਮੋਹਾਲੀ ਵਿੱਚ ਐਨਆਰਆਈ ਮਿਲਣੀ 2026 ਕਰਵਾਈ ਜਾਣੀ ਹੈ। ਉਹਨਾਂ ਨੇ ਅੰਕੜੇ ਦੱਸਦੇ ਹੋਏ ਕਿਹਾ ਕਿ ਜਨਵਰੀ 2022 ਤੋਂ ਲੈ ਕੇ ਜਨਵਰੀ 2026 ਤੱਕ ਉਨ੍ਹਾਂ ਕੋਲ ਐਨਆਰਆਈ ਮਾਮਲਿਆਂ ਦੇ ਨਾਲ ਜੁੜੀਆਂ ਕੁੱਲ੍ਹ 26828 ਵੱਖ-ਵੱਖ ਸ਼ਿਕਾਇਤਾਂ ਆਈਆਂ, ਜਿਨ੍ਹਾਂ ਵਿੱਚੋਂ 25870 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸਦੇ ਨਾਲ ਹੀ 187 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 1151 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।”



